ਕਿਉਂ ਪਰਮੇਸ਼ੁਰ ਨੇ ਇਸਰਾਏਲ ਨੂੰ ਉਸ ਦੇ ਚੁਣੇ ਹੋਏ ਲੋਕਾਂ ਦੇ ਰੂਪ ਵਿੱਚ ਚੁਣਿਆ?

ਪ੍ਰਸ਼ਨ ਕਿਉਂ ਪਰਮੇਸ਼ੁਰ ਨੇ ਇਸਰਾਏਲ ਨੂੰ ਉਸ ਦੇ ਚੁਣੇ ਹੋਏ ਲੋਕਾਂ ਦੇ ਰੂਪ ਵਿੱਚ ਚੁਣਿਆ? ਉੱਤਰ ਇਸਰਾਏਲ ਦੇ ਬਾਰੇ ਵਿੱਚ ਬੋਲਣ ਦੇ ਸਮੇਂ, ਬਿਵਸਥਾਸਾਰ 7:7-9 ਸਾਨੂੰ ਦੱਸਦੀ ਹੈ ਕਿ, “ਯਹੋਵਾਹ ਨੇ ਤੁਹਾਡੇ ਨਾਲ ਏਸ ਕਾਰਨ ਪ੍ਰੀਤ ਕਰ ਕੇ ਨਹੀਂ ਚੁਣਿਆ ਕਿ ਤੁਸੀਂ ਸਾਰਿਆਂ ਲੋਕਾਂ ਨਾਲੋਂ ਬਹੁਤੇ ਸਾਓ, ਤੁਸੀਂ ਤਾਂ ਸਾਰਿਆਂ ਲੋਕਾਂ ਵਿੱਚੋਂ ਥੋੜੇ ਜਿਹੇ ਸਾਓ।…

ਪ੍ਰਸ਼ਨ

ਕਿਉਂ ਪਰਮੇਸ਼ੁਰ ਨੇ ਇਸਰਾਏਲ ਨੂੰ ਉਸ ਦੇ ਚੁਣੇ ਹੋਏ ਲੋਕਾਂ ਦੇ ਰੂਪ ਵਿੱਚ ਚੁਣਿਆ?

ਉੱਤਰ

ਇਸਰਾਏਲ ਦੇ ਬਾਰੇ ਵਿੱਚ ਬੋਲਣ ਦੇ ਸਮੇਂ, ਬਿਵਸਥਾਸਾਰ 7:7-9 ਸਾਨੂੰ ਦੱਸਦੀ ਹੈ ਕਿ, “ਯਹੋਵਾਹ ਨੇ ਤੁਹਾਡੇ ਨਾਲ ਏਸ ਕਾਰਨ ਪ੍ਰੀਤ ਕਰ ਕੇ ਨਹੀਂ ਚੁਣਿਆ ਕਿ ਤੁਸੀਂ ਸਾਰਿਆਂ ਲੋਕਾਂ ਨਾਲੋਂ ਬਹੁਤੇ ਸਾਓ, ਤੁਸੀਂ ਤਾਂ ਸਾਰਿਆਂ ਲੋਕਾਂ ਵਿੱਚੋਂ ਥੋੜੇ ਜਿਹੇ ਸਾਓ। ਪਰ ਏਸ ਲਈ ਕਿ ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸੌਂਹ ਦੀ ਪਾਲਣਾ ਕੀਤੀ ਜਿਹੜੀ ਉਸ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ ਤਾਂ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ, ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਮਿਸਰ ਦੇ ਰਾਜੇ ਫ਼ਿਰਊਨ ਦੇ ਹੱਥੋਂ ਛੁਟਕਾਰਾ ਦਿੱਤਾ। ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਓਹੀ ਪਰਮੇਸ਼ੁਰ ਹੈ; ਜਿਹੜਾ ਆਪਣੀ ਗੱਲ ਦਾ ਪੱਕਾ ਪਰਮੇਸ਼ੁਰ ਹੈ, ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜ੍ਹੀਆਂ ਤੀਕ ਉਨ੍ਹਾਂ ਉੱਤੇ ਦਯਾਵਾਨ ਹੈ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਹਨ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ।”

ਪਰਮੇਸ਼ੁਰ ਨੇ ਇਸਰਾਏਲ ਦੇਸ਼ ਨੂੰ ਉਸ ਦੇ ਲੋਕ ਹੋਣ ਦੇ ਲਈ ਚੁਣਿਆ ਜਿਸ ਦੇ ਰਾਹੀਂ ਯਿਸੂ ਮਸੀਹ-ਪਾਪ ਅਤੇ ਮੌਤ ਤੋਂ ਬਚਾਉਣ ਵਾਲੇ ਮੁਕਤੀਦਾਤਾ ਦਾ ਜਨਮ ਹੋਣਾ ਸੀ ( ਯੂਹੰਨਾ 3:26)। ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਆਦਮ ਅਤੇ ਹਵਾ ਦੇ ਪਾਪ ਵਿੱਚ ਡਿੱਗਣ ਤੋਂ ਬਾਅਦ ਮਸੀਹ ਦਾ ਵਾਅਦਾ ਕੀਤਾ ਸੀ ( ਉਤਪਤ ਅਧਿਆਏ 3)। ਪਰਮੇਸ਼ੁਰ ਨੇ ਬਾਅਦ ਵਿੱਚ ਇਹ ਯਕੀਨੀ ਕਰ ਦਿੱਤਾ ਕਿ ਮਸੀਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਸੰਤਾਨ ਵਿੱਚੋਂ ਆਵੇਗਾ( ਉਤਪਤ 12:1-3)। ਯਿਸੂ ਮਸੀਹ ਹੀ ਉਹ ਆਖਰੀ ਕਾਰਨ ਹੈ ਜਿਸ ਦੇ ਕਾਰਨ ਪਰਮੇਸ਼ੁਰ ਨੇ ਇਸਰਾਏਲ ਨੂੰ ਉਸ ਦੇ ਖਾਸ ਲੋਕ ਹੋਣ ਲਈ ਚੁਣਿਆ। ਪਰਮੇਸ਼ੁਰ ਨੂੰ ਚੁਣੇ ਲੋਕਾਂ ਦੀ ਲੋੜ੍ਹ ਨਹੀਂ ਹੈ, ਪਰ ਉਸ ਨੇ ਇਸ ਤਰ੍ਹਾਂ ਕਰਨ ਦਾ ਫੈਂਸਲਾ ਲਿਆ। ਯਿਸੂ ਨੂੰ ਕਿਸੇ ਨਾ ਕਿਸੇ ਦੇਸ਼ ਦੇ ਲੋਕਾਂ ਵਿੱਚੋਂ ਤਾਂ ਆਉਣਾ ਹੀ ਸੀ, ਅਤੇ ਇਸੇ ਕਰਕੇ ਪਰਮੇਸ਼ੁਰ ਨੇ ਇਸਰਾਏਲ ਨੂੰ ਚੁਣ ਲਿਆ।

ਪਰ ਫਿਰ ਵੀ, ਪਰਮੇਸ਼ੁਰ ਦਾ ਇਸਰਾਏਲ ਨੂੰ ਚੁਣਨਾ ਸਿਰਫ਼ ਮਸੀਹ ਨੂੰ ਪੈਦਾ ਕਰਨ ਦਾ ਹੀ ਮਕਸਦ ਨਹੀਂ ਸੀ। ਪਰਮੇਸ਼ੁਰ ਦੀ ਇਸਰਾਏਲ ਦੇ ਲਈ ਮਰਜ਼ੀ ਇਹ ਸੀ ਕਿ ਉਹ ਦੂਜਿਆਂ ਦੇ ਕੋਲ ਜਾਣਗੇ ਅਤੇ ਉਸ ਦੇ ਬਾਰੇ ਉਨ੍ਹਾਂ ਨੂੰ ਸਿੱਖਿਆ ਦੇਣਗੇ। ਇਸਰਾਏਲ ਨੂੰ ਇਸ ਸੰਸਾਰ ਦੇ ਲਈ ਜਾਜਕਾਂ, ਨਬੀਆਂ, ਮਿਸ਼ਨਰੀਆਂ ਦਾ ਸਮਾਜ ਹੋਣਾ ਸੀ। ਪਰਮੇਸ਼ੁਰ ਦੀ ਇਸਰਾਏਲ ਦੇ ਲਈ ਮਰਜ਼ੀ ਇਹ ਸੀ ਕਿ ਉਹ ਉਸ ਦੇ ਖਾਸ ਲੋਕ ਹੋਣ, ਇੱਕ ਅਜਿਹੇ ਦੇਸ਼ ਦੇ ਤੌਰ ਤੇ ਜੋ ਦੂਜਿਆਂ ਨੂੰ ਪਰਮੇਸ਼ੁਰ ਦੀ ਵੱਲ ਲੈ ਕੇ ਆਉਣ ਅਤੇ ਉਸ ਨੇ ਉਨ੍ਹਾਂ ਨਾਲ ਛੁਟਕਾਰਾ ਦੇਣ ਵਾਲੇ, ਮਸੀਹ ਅਤੇ ਮੁਕਤੀਦਾਤਾ ਦਾ ਵਾਅਦਾ ਕੀਤਾ। ਪਰ ਜਿਆਦਾਤਰ ਸਮਾਂ, ਇਸਰਾਏਲ ਇਸ ਕੰਮ ਨੂੰ ਕਰਨ ਵਿੱਚ ਅਸਫ਼ਲ ਹੋ ਗਿਆ। ਪਰ ਫਿਰ ਵੀ, ਪਰਮੇਸ਼ੁਰ ਦਾ ਇਸਰਾਏਲ ਦੇ ਲਈ ਆਖ਼ਰੀ ਮਕਸਦ ਮਸੀਹ ਨੂੰ ਇਸ ਸੰਸਾਰ ਵਿੱਚ ਲਿਆਉਣ ਦਾ ਸੀ- ਜਿਹੜਾ ਕਿ ਯਿਸੂ ਮਸੀਹ ਦੇ ਮਨੁੱਖੀ ਰੂਪ ਵਿੱਚ ਪੂਰੀ ਤਰਾਂ ਨਾਲ ਸੰਪੂਰਣ ਹੋ ਗਿਆ।

[English]



[ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ]

ਕਿਉਂ ਪਰਮੇਸ਼ੁਰ ਨੇ ਇਸਰਾਏਲ ਨੂੰ ਉਸ ਦੇ ਚੁਣੇ ਹੋਏ ਲੋਕਾਂ ਦੇ ਰੂਪ ਵਿੱਚ ਚੁਣਿਆ?

Similar Posts

Leave a Reply

Your email address will not be published. Required fields are marked *